ਮੈਨੂੰ ਲੱਗਣ ਨਾਂ ਤੱਤੀਆਂ ਹਵਾਵਾਂ, ਮੇਰੇ ਸਿਰ ਤੇ ਯਿਸ਼ੂ ਦੀਆਂ ਛਾਵਾਂ lyrics
ਮੈਨੂੰ ਲੱਗਣ ਨਾਂ ਤੱਤੀਆਂ ਹਵਾਵਾਂ, ਮੇਰੇ ਸਿਰ ਤੇ ਯਿਸ਼ੂ ਦੀਆਂ ਛਾਵਾਂ
ਸੱਚੀ ਮੈਨੂੰ ਮਿਲਿਆ ਯਹੋਵਾਹ ਦਾ ਸਹਾਰਾ
ਖੁਸ਼ੀਆ ਉਹ ਵੰਡਣ ਲੱਗੇ ਜਾਨ ਤੋਂ ਪਿਆਰਾ
ਮੈਂ ਉਹਦਾ ਹੋ ਕੇ ਬਹਿ ਗਿਆ ਵਾਂ, ਮੈਂ ਉਹਦਾ ਹੋ ਕੇ ਰਹਿ ਗਿਆ ਵਾਂ
1) ਮੁਸੀਬਤਾਂ ਚੋ ਉੱਥੇ ਉਹਦੇ ਨਾਮ ਕਰਕੇ, ਜਾਣਦਾ ਜ਼ਮਾਨਾ ਗੱਲ ਸਾਰੀ ਏ
ਦਾਊਦ ਵਾਂਗ ਰੂਹ ਦੇ ਵਿਚ ਨੱਚਦਾ ਫਿਰਾ, ਕਿਉੰਕਿ ਯਿਸ਼ੂ ਨਾਮ ਦੀ ਖੁਮਾਰੀ ਏ
ਦਿਲ ਵਿਚ ਰੱਖਦਾ ਓਹ ਆਪਣੇ ਪਿਆਰਿਆਂ ਨੂੰ
ਪਿਆਰ ਦਿੰਦਾ ਜ਼ਿੰਦਗੀ ਤੋਂ ਹਾਰੇ ਹੋਏ ਹਾਰਿਆਂ ਨੂੰ
ਓਹਦੀਆਂ ਦੁਆਵਾ ਤੋਂ ਤੇ ਮੁਫ਼ਤ ਗੁਨਾਹਾਂ ਤੋਂ
ਹੁਣ ਸਾਂਭੀਆਂ ਨਹੀਂ ਜਾਂਦੀਆਂ ਏ ਚਾਵਾਂ
2) ਗੱਲ ਕਾਹਦੀ ਖ਼ਾਕ ਤੋਂ ਮੈਂ ਸੋਨਾ ਬਣ ਗਿਆ
ਸੱਚ ਦੱਸਾਂ ਓਹਦੀ ਮੇਹਰਬਾਨੀ ਏ
ਜ਼ਿੰਦਾ ਖ਼ੁਦਾ ਜ਼ਿੰਦਾ ਹੀ ਖਿਆਲ ਆਉਂਦੇ ਨੇ
ਇਹੀ ਓਹਦੇ ਪਿਆਰ ਦੀ ਨਿਸ਼ਾਨੀ ਏ
ਮੁਸ਼ਕਿਲਾਂ ਦਾ ਹੱਲ ਯਿਸ਼ੂ ਇੱਕ ਹੀ ਪੈਗਾਮ ਏ
ਮਿਲ ਗਾਈਏ ਸਨਾ ਓਹਦੀ ਇਹੋ ਹੀ ਪੈਗਾਮ ਏ
ਹੈ ਓਹਦੇ ਹੱਥ ਡੋਰ ਮੇਰੀ
ਨਾਂ ਰਵੇ ਗੱਲ ਹੋਰ ਕੋਈ ਚਾਹੇ ਬਣ ਜਾਣ ਲੱਖ ਹੋਰ ਥਾਵਾਂ
ਬੱਸ ਤੱਕਦੀ ਹਾਂ ਓਦੀਆ ਰਾਵਾ
Comments
Post a Comment